• Home »
  • International »
  • 160 ਅਫਰੀਕੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

160 ਅਫਰੀਕੀ ਪ੍ਰਵਾਸੀਆਂ ਨੂੰ ਲਿਜਾ ਰਹੀ ਕਿਸ਼ਤੀ ਡੁੱਬੀ

ਸਨਾ — ਅਫਰੀਕਾ ਤੋਂ 160 ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਸ਼ਾਬਵਾ ਸੂਬੇ ਨੇੜੇ ਡੁੱਬ ਗਈ। ਯਮਨ ਦੇ ਸੁਰੱਖਿਆ ਅਧਿਕਾਰੀਆਂ ਅਤੇ ਕਬਾਇਲੀ ਨੇਤਾਵਾਂ ਨੇ ਉਕਤ ਜਾਣਕਾਰੀ ਦਿੱਤੀ। ਇਸ ਹਾਦਸੇ ਵਿਚ ਹਾਲੇ ਤੱਕ ਕਿਸੇ ਦੇ ਜ਼ਖਮੀ ਹੋਣ ਜਾਂ ਕਿਸੇ ਨੂੰ ਬਚਾਏ ਜਾਣ ਦੇ ਸੰਬੰਧ ਵਿਚ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਅਤੇ ਕਬਾਇਲੀ ਨੇਤਾਵਾਂ ਨੇ ਦੱਸਿਆ ਕਿ ਔਰਤਾਂ ਅਤੇ ਬੱਚਿਆਂ ਸਮੇਤ ਸੋਮਾਲੀਆ ਤੋਂ 100 ਅਤੇ ਇਥੋਪੀਆ ਤੋਂ 60 ਲੋਕਾਂ ਨੂੰ ਲੈ ਕੇ ਇਹ ਕਿਸ਼ਤੀ ਵੀਰਵਾਰ ਨੂੰ ਸੋਮਾਲੀਆ ਦੀ ਬੋਸਾਸੋ ਬੰਦਰਗਾਹ ਤੋਂ ਰਵਾਨਾ ਹੋਈ ਸੀ। ਜਾਣਕਾਰੀ ਮੁਤਾਬਕ ਅਧਿਕਾਰੀ ਮੀਡੀਆ ਨਾਲ ਗੱਲ ਕਰਨ ਲਈ ਅਧਿਕਾਰਤ ਨਹੀਂ ਹਨ।