• Home »
  • National »
  • ਵਾਟਸਐਪ ‘ਤੇ ਅਸ਼ਲੀਲ ਚੈਟਿੰਗ ਵੀ ਕਰਦਾ ਸੀ ਦਾਤੀ, ਕ੍ਰਾਈਮ ਬ੍ਰਾਂਚ ਨੇ ਕੀਤੀ 9 ਘੰਟਿਆਂ ਤੱਕ ਪੁੱਛਗਿੱਛ

ਵਾਟਸਐਪ ‘ਤੇ ਅਸ਼ਲੀਲ ਚੈਟਿੰਗ ਵੀ ਕਰਦਾ ਸੀ ਦਾਤੀ, ਕ੍ਰਾਈਮ ਬ੍ਰਾਂਚ ਨੇ ਕੀਤੀ 9 ਘੰਟਿਆਂ ਤੱਕ ਪੁੱਛਗਿੱਛ

ਨਵੀਂ ਦਿੱਲੀ – ਕ੍ਰਾਈਮ ਬ੍ਰਾਂਚ ਨੇ ਲਗਭਗ 9 ਘੰਟੇ ਦੀ ਪੁੱਛਗਿੱਛ ਵਿਚ ਦਾਤੀ ਮਦਨ ਤੋਂ ਬੇਸ਼ੱਕ ਪੂਰੀ ਤਿਆਰੀ ਨਾਲ ਸਵਾਲ ਕੀਤੇ ਹੋਣ ਪਰ ਉਸਨੇ ਵੀ ਡਟ ਕੇ ਸਾਹਮਣਾ ਕੀਤਾ। ਹਾਲਾਂਕਿ ਪੁਲਸ ਟੀਮ ਬਾਬੇ ਦੀ ਕਾਲ ਡਿਟੇਲ ਤੋਂ ਇਲਾਵਾ ਵਾਟਸਐਪ ਚੈਟ ਖੰਗਾਲ ਰਹੀ ਹੈ।
ਸ਼ੱਕ ਹੈ ਕਿ ਬਾਬਾ ਕਿਸੇ ਨਾਲ ਗੱਲ ਕਰਨ ਲਈ ਵਾਟਸਐਪ ਕਾਲਿੰਗ ਦੀ ਵਰਤੋਂ ਕਰਦਾ ਸੀ। ਸੂਤਰਾਂ ਦੀ ਮੰਨੀਏ ਤਾਂ ਦਾਤੀ ਦੇ ਮੋਬਾਇਲ ਫੋਨ ਵਿਚ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਕੁਝ ਅਸ਼ਲੀਲ ਵਾਟਸਐਪ ਮਿਲੇ ਹਨ, ਜਿਨ੍ਹਾਂ ਦੀ ਮਦਦ ਨਾਲ ਪੁਲਸ ਸੋਮਵਾਰ ਸਵੇਰੇ ਉਸਦੀ ਗ੍ਰਿਫਤਾਰੀ ਕਰ ਕੇ ਕੋਰਟ ਦੇ ਸਾਹਮਣੇ ਪੇਸ਼ ਕਰੇਗੀ। ਅਜੇ ਤੱਕ ਪੁਲਸ ਨੂੰ ਪੁੱਛਗਿੱਛ ਵਿਚ ਅਜਿਹਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨਾਲ ਕਿ ਪੀੜਤਾ ਨਾਲ ਦੁਸ਼ਕਰਮ ਦੀ ਗੱਲ ਸਪੱਸ਼ਟ ਹੋ ਸਕੇ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਾਤੀ ਮਦਨ ਦੇ ਮੋਬਾਇਲ ਵਿਚ 32 ਅਸ਼ਲੀਲ ਵਾਟਸਐਪ ਚੈਟਸ ਮਿਲੀਆਂ ਹਨ ਪਰ ਇਨ੍ਹਾਂ ਚੈਟਸ ਦਾ ਪੀੜਤਾ ਨਾਲ ਕੋਈ ਸਬੰਧ ਨਹੀਂ ਹੈ। ਇਸ ਕਾਰਨ ਪੁਲਸ ਦੇ ਸਾਹਮਣੇ ਮਹੱਤਵਪੂਰਨ ਸਬੂਤਾਂ ਨੂੰ ਤਲਾਸ਼ਣ ਵਿਚ ਦਿੱਕਤ ਆ ਰਹੀ ਹੈ। ਸ਼ੁੱਕਰਵਾਰ ਲੰਮੀ ਪੁੱਛਗਿੱਛ ਦੌਰਾਨ ਦਾਤੀ ਮਦਨ ਨੇ ਖਾਣਾ ਖਾਣ ਤੋਂ ਵੀ ਇਨਕਾਰ ਕਰ ਦਿੱਤਾ ਪਰ ਜੁਆਇੰਟ ਸੀ. ਪੀ. ਨੇ ਉਨ੍ਹਾਂ ਨੂੰ ਸਮਝਾ-ਬੁਝਾ ਕੇ ਖਾਣਾ ਖੁਆ ਕੇ ਦੁਬਾਰਾ ਪੁੱਛਗਿੱਛ ਜਾਰੀ ਕੀਤੀ ਜੋ ਕਿ ਦੇਰ ਰਾਤ ਤੱਕ ਚਲੀ।