• Home »
  • Canada »
  • ਐਡਮਿੰਟਨ ‘ਚ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ

ਐਡਮਿੰਟਨ ‘ਚ ਪੰਜਾਬੀ ਮੂਲ ਦੇ ਟੈਕਸੀ ਡਰਾਈਵਰ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਹਮਲਾ

ਐਡਮਿੰਟਨ (ਗਗਨ ਵਰਮਾ) ਸ਼ਹਿਰ ਐਡਮਿੰਟਨ ਵਿਖੇ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ । ਟੈਕਸੀ ਚਲਾ ਰਹੇ ਪੰਜਾਬੀ ਭਾਈਚਾਰੇ ਦੇ ਸਤਿੰਦਰ ਪਾਲ ਮੱਲ੍ਹੀ ਨਾਲ ਵੀ ਕੁਝ ਅਜਿਹਾ ਹੀ ਹੋਇਆ । ਦਰਅਸਲ ਜਦੋਂ ਸਤਿੰਦਰ ਪਾਲ ਮੱਲ੍ਹੀ ਆਪਣੀ ਟੈਕਸੀ ਚਲਾ ਰਹੇ ਸਨ ਤਾਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਨੀਅਤ ਨਾਲ ਹਮਲਾ ਕਰਦਿਆਂ ਟੈਕਸੀ ਕਾਰ ਅਤੇ ਕੁਝ ਨਗਦੀ ਖੋਹ ਲਈ । ਜਿਕਰਯੋਗ ਹੈ ਕਿ ਉਕਤ ਹਮਲਾਵਰ ਇਸੇ ਦਿਨ ਕਿਸੇ ਹੋਰ ਡਕੈਤੀ ਦੌਰਾਨ ਪੁਲਿਸ ਵੱਲੋਂ ਦਬੋਚ ਲਏ ਗਏ ਹਨ । ਸਤਿੰਦਰ ਪਾਲ ਮੱਲ੍ਹੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਮਲਾ ਕਰਨ ਵਾਲਿਆਂ ਵਿੱਚ ਦੋ ਆਦਮੀ ਅਤੇ ਇੱਕ ਔਰਤ ਸ਼ਾਮਲ ਸਨ । ਇਹ ਘਟਨਾ ਸੈਂਚਰੀ ਪਾਰਕ ਦੀ ਹੈ ਜਿੱਥੇ ਉਕਤ ਵਿਅਕਤੀਆਂ ਨੇ ਟੈਕਸੀ ਕੀਤੀ । ਰਸਤੇ ਵਿੱਚ ਹਾਈਵੇਅ 13 ਤੇ 251 ਰੇਂਜ ਰੋਡ ‘ਤੇ ਜਾਂਦਿਆਂ ਜਬਰਦਸਤੀ ਗੱਡੀ ਰੋਕਣ ਲਈ ਕਿਹਾ । ਗੱਡੀ ਰੁਕਦਿਆਂ ਹੀ ਉਕਤ ਦੋਨਾਂ ਵਿਅਕਤੀਆਂ ਅਤੇ ਇੱਕ ਔਰਤ ਡਰਾਈਵਰ ਦੀਆਂ ਅੱਖਾਂ ਵਿੱਚ ਸਪਰੇਅ ਪਾ ਕੇ ਚਾਕੂ ਦੀ ਨੋਕ ‘ਤੇ ਕਾਰ, ਪਰਸ ਅਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ । ਕੁੱਟਮਾਰ ਦੌਰਾਨ ਸਤਿੰਦਰ ਪਾਲ ਮੱਲ੍ਹੀ ਦੇ ਅੱਖ ਅਤੇ ਨੱਕ ‘ਤੇ ਸੱਟਾਂ ਲੱਗੀਆਂ ਜਿਸ ਨੂੰ ਆਰæਸੀæਐਮæਪੀæ ਅਧਿਕਾਰੀਆਂ ਨੇ ਮੌਕੇ ‘ਤੇ ਪੁੱਜ ਤੇ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ। ਇਸ ਦੌਰਾਨ ਸਬੰਧਤ ਟੈਕਸੀ ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਕਿਉਂਕਿ ਟੈਕਸੀ ਡਰਾਈਵਰ ਨੇ ਫਲੈਗ ਰੋਡ ਤੋਂ ਚੁੱਕਿਆ ਸੀ ਜੋ ਕਿ ਗੈਰ ਕਾਨੂੰਨੀ ਸੀ ।