• Home »
  • National »
  • ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਚੱਲੇਗਾ ਇਕ ਹੋਰ ਕੇਸ

ਰਾਮ ਰਹੀਮ ਦੀਆਂ ਵਧੀਆਂ ਮੁਸ਼ਕਿਲਾਂ, ਚੱਲੇਗਾ ਇਕ ਹੋਰ ਕੇਸ

ਪੰਚਕੂਲਾ— 25 ਅਗਸਤ ਨੂੰ ਡੇਰਾ ਮੁੱਖੀ ਨੂੰ ਸੀ.ਬੀ.ਆਈ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਭੜਕੇ ਦੰਗਿਆਂ ‘ਚ ਦਰਜ ਕੀਤੀ ਗਈ ਐਫ.ਆਈ.ਆਰ 345 ‘ਚ ਰਾਮ ਰਹੀਮ ਦਾ ਨਾਮ ਸ਼ਾਮਲ ਹੋ ਗਿਆ ਹੈ। ਜਿਸ ਨਾਲ ਰਾਮ ਰਹੀਮ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ ਹਨ। 345 ਨੰਬਰ ਐਫ.ਆਈ.ਆਰ ‘ਚ ਐਸ.ਆਈ.ਟੀ ਨੇ ਇਕ ਹੋਰ ਅਤੇ ਤੀਜੀ 800 ਪੇਜ਼ ਦੀ ਸਪਲੀਮੈਂਟਰੀ ਚਾਰਜਸ਼ੀਟ ਕੋਰਟ ‘ਚ ਦਾਇਰ ਕੀਤੀ ਹੈ। ਉਸ ‘ਚ ਗੁਰਮੀਤ ਰਾਮ ਰਹੀਮ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਹੁਣ ਹੋਰ ਦੋਸ਼ੀਆਂ ਦੀ ਤਰ੍ਹਾਂ 345 ਨੰਬਰ ਐਫ.ਆਈ.ਆਰ ‘ਚ ਗੁਰਮੀਤ ਰਾਮ ਰਹੀਮ ‘ਤੇ ਵੀ ਕੇਸ ਚਲੇਗਾ।
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਦੇ ਬਾਅਦ ਪੰਚਕੂਲਾ ‘ਚ ਭੜਕੀ ਹਿੰਸਾ ਹੋਰ ਭੜਕ ਗਈ ਸੀ। ਡੇਰਾ ਸਮਰਥਕਾਂ ਨੇ ਭੰਨ੍ਹਤੋੜ ਅਤੇ ਆਗਜ਼ਨੀ ਵੀ ਕੀਤੀ। ਇਸ ‘ਚ ਕਈ ਹਾਦਸੇ ਦਾ ਸ਼ਿਕਾਰ ਹੋ ਗਏ। ਜਿਸ ਦੇ ਬਾਅਦ ਐਸ.ਆਈ.ਟੀ ਨੇ ਦੋਸ਼ੀਆਂ ਨੂੰ ਫੜ ਕੇ ਜੇਲ ਪਹੁੰਚਾਇਆ ਹੈ। ਆਦਿਤਿਆ ਇੰਸਾ ਦੀ ਤਲਾਸ਼ ਕੀਤੀ ਜਾ ਰਹੀ ਹੈ। ਉਸ ਦੇ ਪਤਾ ਦੱਸਣ ਵਾਲੇ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪੁਲਸ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰਕੇ ਜੇਲ ‘ਚ ਪਹੁੰਚਾਏਗੀ।