• Home »
  • National »
  • ਡਿਜੀਟਲ ਇੰਡੀਆ ‘ਤੇ ਵੱਡੇ ਸਾਈਬਰ ਅਟੈਕ ਦਾ ਖਦਸ਼ਾ, ਕਈ ਸਰਕਾਰੀ ਵੈੱਬਸਾਈਟਾਂ ਜਾਮ

ਡਿਜੀਟਲ ਇੰਡੀਆ ‘ਤੇ ਵੱਡੇ ਸਾਈਬਰ ਅਟੈਕ ਦਾ ਖਦਸ਼ਾ, ਕਈ ਸਰਕਾਰੀ ਵੈੱਬਸਾਈਟਾਂ ਜਾਮ

ਜਲੰਧਰ— ਡਿਜੀਟਲ ਇੰਡੀਆ ਦਾ ਦਾਅਵਾ ਕਰਨ ਵਾਲੀ ਪ੍ਰਧਾਨ ਮੰਤਰੀ ਮੋਦੀ ਦੀ ਸਰਕਾਰ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਕਈ ਮੰਤਰਾਲਿਆਂ, ਸਰਕਾਰੀ ਵਿਭਾਗਾਂ ਦੀਆਂ ਵੈਬਸਾਈਟਰਾਂ ਅਚਾਨਕ ਜਾਮ ਹੋ ਗਈਆਂ। ਇਸ ‘ਚ ਗ੍ਰਹਿ ਮੰਤਰਾਲੇ, ਕਾਨੂੰਨ ਮੰਤਰਾਲੇ, ਇਲੈਕਸ਼ਨ ਕਮਿਸ਼ਨ, ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲਾ ਦੀਆਂ ਵੈੱਬਸਾਈਟਾਂ ਸ਼ਾਮਲ ਹਨ। ਇਸ ਦੇ ਨਾਲ ਹੀ ਸ਼ੁੱਕਰਵਾਰ ਸ਼ਾਮ ਨੂੰ ਕਪਿਲ ਸ਼ਰਮਾ ਦੇ ਟਵਿਟਰ ਹੈਂਡਲ ਦੇ ਹੈੱਕ ਹੋਣ ਦੀ ਵੀ ਖਬਰ ਸਾਹਮਣੇ ਆਈ। ਕਪਿਲ ਦੇ ਟਵਿਟਰ ਅਕਾਊਂਟ ‘ਤੇ ਕਈ ਇਤਰਾਜ਼ਯੋਗ ਗੱਲਾਂ ਤੇ ਗਾਲ੍ਹਾਂ ਲਿੱਖੀਆ ਹੋਈਆਂ ਸਨ।