• Home »
  • Canada »
  • ਹੁਣ ਜਲਦੀ ਨਹੀਂ ਪਿਘਲੇਗੀ ਆਈਸਕ੍ਰੀਮ, ਵਿਗਿਆਨੀਆਂ ਨੇ ਲੱਭਿਆ ਨਵਾਂ ਤਰੀਕਾ

ਹੁਣ ਜਲਦੀ ਨਹੀਂ ਪਿਘਲੇਗੀ ਆਈਸਕ੍ਰੀਮ, ਵਿਗਿਆਨੀਆਂ ਨੇ ਲੱਭਿਆ ਨਵਾਂ ਤਰੀਕਾ

ਓਨਟਾਰੀਓ— ਵਿਗਿਆਨੀਆਂ ਨੇ ਕਈ ਤਰ੍ਹਾਂ ਦੇ ਨਵੇਂ ਤਰੀਕਿਆਂ ਦੀ ਖੋਜ ਕੱਢੀ ਹੈ, ਜਿਸ ਨਾਲ ਤੁਹਾਡੀ ਆਈਸਕ੍ਰੀਮ ਜਲਦੀ ਨਹੀਂ ਪਿਘਲੇਗੀ। ਇਸ ਦੇ ਨਾਲ ਹੀ ਇਹ ਤੁਹਾਡੀ ਆਈਸਕ੍ਰੀਮ ਨੂੰ ਵਧੇਰੇ ਕ੍ਰੀਮੀ ਅਤੇ ਸੁਆਦੀ ਬਣਾਵੇਗੀ। ਦੱਸਿਆ ਗਿਆ ਹੈ ਕਿ ਇਹ ਰੈਸਪੀ ਬਣਾਉਣ ‘ਚ ਕੇਲੇ ਦੇ ਛਿਲਕਿਆਂ ਦੀ ਵਰਤੋਂ ਹੋਵੇਗੀ। ਕੇਲੇ ਦੇ ਛਿਲਕਿਆਂ ‘ਚ ਮੋਟੇ-ਮੋਟੇ ਫਾਈਬਰ ਹੁੰਦੇ ਹਨ ਜਿਨ੍ਹਾਂ ਨੂੰ ਸੈਲਿਊਲੋਸ ਦੇ ਨਾਂ ਤੋਂ ਜਾਣਿਆ ਜਾਂਦਾ ਹੈ, ਜੋ ਆਈਸਕ੍ਰੀਮ ਨੂੰ ਸੁਆਦੀ ਅਤੇ ਕ੍ਰੀਮ ਵਾਲਾ ਬਣਾਉਂਦੀ ਹੈ ਅਤੇ ਜਿਸ ਨਾਲ ਕੁੱਝ ਦੇਰ ਤਕ ਆਈਸਕ੍ਰੀਮ ਪਿਘਲਦੀ ਨਹੀਂ ਹੈ।
ਇਹ ਕੁਦਰਤੀ ਫਾਈਬਰ ਮਨੁੱਖ ਦੇ ਵਾਲਾਂ ਤੋਂ ਵੀ ਪਤਲੇ ਹੁੰਦੇ ਹਨ। ਕੈਨੇਡਾ ਦੀ ‘ਯੂਨੀਵਰਸਿਟੀ ਆਫ ਗੁਲਫ’ ਦੇ ਖੋਜੀਆਂ ਦਾ ਕਹਿਣਾ ਹੈ ਕਿ ਇਸ ਨਾਲ ਆਈਸਕ੍ਰੀਮ ਦਾ ਸੁਆਦ ਤਾਂ ਵਧ ਜਾਵੇਗਾ ਇਸ ਦੇ ਨਾਲ ਹੀ ਇਹ ਹੋਰ ਵੀ ਤੰਦਰੁਸਤੀ ਵਾਲੀ ਹੋ ਜਾਵੇਗੀ, ਜਿਸ ਨਾਲ ਇਸ ਦੇ ਪਿਘਲਣ ‘ਚ ਸਮਾਂ ਲੱਗੇਗਾ।