• Home »
  • National »
  • ਲੰਗਾਹ ਨੂੰ ਮਿਲੀ ਹੋਈਕੋਰਟ ਤੋਂ ਜ਼ਮਾਨਤ

ਲੰਗਾਹ ਨੂੰ ਮਿਲੀ ਹੋਈਕੋਰਟ ਤੋਂ ਜ਼ਮਾਨਤ

ਚੰਡੀਗੜ੍ਹ: ਬਲਾਤਕਾਰ ਦੇ ਇਲਜ਼ਾਮਾਂ ‘ਚ ਘਿਰੇ ਸਾਬਕਾ ਮੰਤਰੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਅਦਾਲਤ ਨੇ ਕੁਝ ਸ਼ਰਤਾਂ ਤਹਿਤ ਲੰਗਾਹ ਨੂੰ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਕਿਹਾ ਹੈ ਕਿ ਲੰਗਾਹ ਅਦਾਲਤ ਦੀ ਇਜਾਜ਼ਤ ਤੋਂ ਬਿਨਾ ਦੇਸ਼ ਤੋਂ ਬਾਹਰ ਨਹੀਂ ਜਾ ਸਕਦੇ। ਉਹ ਇਸ ਮਾਮਲੇ ‘ਚ ਸ਼ਿਕਾਇਤਕਰਤਾ ਤੇ ਇਸ ਕੇਸ ਦੇ ਕਿਸੇ ਵੀ ਗਵਾਹ ਨਾਲ ਕੋਈ ਰਾਬਤਾ ਨਹੀਂ ਕਰਨਗੇ।

ਮਹਿਲਾ ਕੰਸਟੇਬਲ ਨੇ ਲੰਗਾਹ ਖਿਲਾਫ ਬਲਾਤਕਾਰ ਦਾ ਕੇਸ ਦਰਜ ਕਰਵਾਇਆ ਸੀ ਪਰ ਬਾਅਦ ਵਿੱਚ ਉਹ ਆਪਣੇ ਬਿਆਨਾਂ ਤੋਂ ਮੁੱਕਰ ਗਈ ਸੀ। ਉਸ ਨੇ ਅਦਾਲਤ ਵਿੱਚ ਲੰਗਾਹ ਨੂੰ ਪਛਾਨਣ ਤੋਂ ਵੀ ਇਨਕਾਰ ਕਰ ਦਿੱਤਾ ਸੀ। ਉਲਟਾ ਪੁਲਿਸ ‘ਤੇ ਇਲਜ਼ਾਮ ਲਾਇਆ ਸੀ ਕਿ ਉਸ ਤੋਂ ਖਾਲੀ ਕਾਗਜ਼ਾਂ ‘ਤੇ ਜ਼ਬਰਦਸਤੀ ਹਸਤਾਖ਼ਰ ਕਰਵਾਏ ਸੀ। ਇਸ ਤੋਂ ਬਾਅਦ ਅੱਜ ਲੰਗਾਹ ਨੂੰ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਹੈ।