• Home »
  • National »
  • ਚਾਰਾ ਘੁਟਾਲਾ: ਲਾਲੂ ਚੌਥੇ ਮਾਮਲੇ ‘ਚ ਵੀ ਦੋਸ਼ੀ ਕਰਾਰ

ਚਾਰਾ ਘੁਟਾਲਾ: ਲਾਲੂ ਚੌਥੇ ਮਾਮਲੇ ‘ਚ ਵੀ ਦੋਸ਼ੀ ਕਰਾਰ

ਨਵੀਂ ਦਿੱਲੀ: ਚਾਰਾ ਘੁਟਾਲੇ ਦੇ ਚੌਥੇ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ ਦੀ ਵਿਸ਼ੇਸ਼ ਅਦਾਲਤ ਨੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਮਾਮਲੇ ਵਿੱਚ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਮਿਸ਼ਰਾ ਨੂੰ ਬਰੀ ਕਰ ਦਿੱਤਾ ਗਿਆ ਹੈ। ਚਾਰਾ ਘੁਟਾਲੇ ਦੇ ਚੌਥੇ ਮਾਮਲੇ ਵਿੱਚ ਸੀ.ਬੀ.ਆਈ. ਨੇ 31 ਲੋਕਾਂ ਨੂੰ ਮੁਲਜ਼ਮ ਬਣਾਇਆ ਸੀ।

ਇਹ ਮਾਮਲਾ ਦਸੰਬਰ 1995 ਤੋਂ ਜਨਵਰੀ 1996 ਵਿਚਕਾਰ ਦੁਮਕਾ ਖ਼ਜ਼ਾਨੇ ਤੋਂ 13.13 ਕਰੋੜ ਰੁਪਏ ਫਰਜ਼ੀ ਤਰੀਕੇ ਨਾਲ ਕਢਵਾਉਣ ਨਾਲ ਸਬੰਧਤ ਹੈ। ਇਸ ਮਾਮਲੇ ਵਿੱਚ ਸੀ.ਬੀ.ਆਈ. ਨੇ 11 ਅਪ੍ਰੈਲ, 1996 ਨੂੰ 48 ਮੁਲਜ਼ਮਾਂ ਵਿਰੁੱਧ ਐਫ.ਆਈ.ਆਰ. ਦਾਇਰ ਕੀਤੀ ਗਈ ਸੀ। 11 ਮਈ, 2000 ਨੂੰ ਅਦਾਲਤ ਵਿੱਚ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਗਈ ਸੀ।

ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਫਿਲਹਾਲ ਰਾਂਚੀ ਦੇ ਰਿਮਸ ਹਸਪਤਾਲ ਵਿੱਚ ਦਾਖਲ ਹਨ। ਬਿਰਸਾ ਮੁੰਡਾ ਜੇਲ੍ਹ ਵਿੱਚ ਕੈਦ ਲਾਲੂ ਦੀ ਤਬੀਅਤ ਖ਼ਰਾਬ ਹੋਣ ਕਾਰਨ ਉਨ੍ਹਾਂ ਪਿਛਲੇ ਦਿਨੀਂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।