• Home »
  • National »
  • ਭੋਗ ‘ਤੇ ਜਾ ਰਹੇ ਚੰਡੀਗੜ੍ਹ ਦੇ ਵਕੀਲ ਸਮੇਤ 3 ਹਲਾਕ

ਭੋਗ ‘ਤੇ ਜਾ ਰਹੇ ਚੰਡੀਗੜ੍ਹ ਦੇ ਵਕੀਲ ਸਮੇਤ 3 ਹਲਾਕ

ਮੋਗਾ: ਲੁਧਿਆਣਾ-ਜਗਰਾਉਂ ਮਾਰਗ ‘ਤੇ ਗੁਰਦਵਾਰਾ ਭੋਰਾ ਸਾਹਿਬ ਦੇ ਨੇੜੇ ਇੱਕ ਕਾਰ ਤੇ ਟਰੱਕ ਦੀ ਟੱਕਰ ਵਿੱਚ ਕਾਰ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਕਾਰ ‘ਚ ਮੌਜੂਦ ਇੱਕ ਕੁੜੀ ਫੱਟੜ ਹੋ ਗਈ ਤੇ ਤਿੰਨ ਮਹੀਨਿਆਂ ਦੀ ਬੱਚੀ ਵਾਲ-ਵਾਲ ਬਚ ਗਈਆਂ। ਕਾਰ ਵਿੱਚ ਚੰਡੀਗੜ੍ਹ ਦੇ ਵਕੀਲ ਤੇ ਉਨ੍ਹਾਂ ਦਾ ਪਰਿਵਾਰ ਸਵਾਰ ਸੀ ਜੋ ਫ਼ਰੀਦਕੋਟ ਕਿਸੇ ਭੋਗ ਸਮਾਗਮ ਵਿੱਚ ਸ਼ਿਰਕਤ ਕਰਨ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਟਰੱਕ ਚਾਲਕ ਫਰਾਰ ਹੋ ਗਿਆ।

ਮ੍ਰਿਤਕਾਂ ਦੀ ਪਛਾਣ ਵਕੀਲ ਸੁਦਰਸ਼ਨ ਕੁਮਾਰ, ਉਨ੍ਹਾਂ ਦੀ ਪਤਨੀ ਸੀਮਾ ਤੇ ਉਨ੍ਹਾਂ ਦੀ ਚਾਰ ਸਾਲ ਦੀ ਬੱਚੀ ਦੇ ਰੂਪ ਵਿੱਚ ਹੋਈ ਹੈ। ਕਾਰ ਵਿੱਚ ਸਵਾਰ ਇੱਕ 25 ਸਾਲ ਦੀ ਮੁਟਿਆਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈ ਹੈ ਤੇ ਉਸ ਨੂੰ ਸੀ.ਐੱਮ.ਸੀ. ਲੁਧਿਆਣਾ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।

ਵਕੀਲ ਦੀ ਤਿੰਨ ਮਹੀਨਿਆਂ ਦੀ ਬੱਚੀ ਨੂੰ ਕੋਈ ਸੱਟ ਨਹੀਂ ਆਈ ਹੈ। ਪੁਲਿਸ ਨੇ ਮਾਮਲਾ ਦਰਜ ਕਰ ਕੇ ਟਰੱਕ ਚਾਲਕ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।