• Home »
  • National »
  • ਕੈਨੇਡਾ ਤੋਂ ਭਰਾ ਦੇ ਵਿਆਹ ‘ਚ ਆਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਕੈਨੇਡਾ ਤੋਂ ਭਰਾ ਦੇ ਵਿਆਹ ‘ਚ ਆਏ ਨੌਜਵਾਨ ਦੀ ਸੜਕ ਹਾਦਸੇ ‘ਚ ਮੌਤ

ਕਰਨਾਲ — ਇੰਦਰੀ ਰੋਡ ਸਥਿਤ ਪਿੰਡ ਸਲਾਰੂ ਦੇ ਕੋਲ ਮੰਗਲਵਾਰ ਸਵੇਰੇ ਸੱਤ ਵਜੇ ਹੋਏ ਸੜਕ ਹਾਦਸੇ ‘ਚ ਐੱਨ.ਆਰ.ਆਈ. ਨੌਜਵਾਨ ਰਣਜੀਤ ਸਿੰਘ(30) ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ 31 ਦਸੰਬਰ ਨੂੰ ਆਪਣੇ ਛੋਟੇ ਭਰਾ ਦੇ ਵਿਆਹ ‘ਤੇ ਆਇਆ ਸੀ ਅਤੇ 11 ਜਨਵਰੀ ਨੂੰ ਉਸਦੀ ਕੈਨੇਡਾ ਵਾਪਸੀ ਸੀ।

ਘਟਨਾ ਮੁਤਾਬਕ ਮੰਗਲਵਾਰ ਨੂੰ ਰਣਜੀਤ ਸਿੰਘ ਸਲਾਰੂ ਪਿੰਡ ‘ਚ ਆਪਣੇ ਮਾਮੇ ਨੂੰ ਮਿਲਣ ਲਈ ਜਾ ਰਿਹਾ ਸੀ। ਅਚਾਨਕ ਰਸਤੇ ‘ਚ ਅਣਪਛਾਤੀ ਗੱਡੀ ਨੇ ਉਸਦੀ ਸਕਾਰਪਿਓ ਗੱਡੀ ਨੂੰ ਸਾਈਡ ਮਾਰੀ, ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦੀ ਸਫੈਦੇ ਦੇ ਦਰੱਖਤ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ‘ਚ ਐੱਨ.ਆਰ.ਆਈ. ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਹੈ।

ਮ੍ਰਿਤਕ ਰਣਜੀਤ ਸਿੰਘ ਦੇ ਮਾਮਾ ਹਰਦਿਆਲ ਸਿੰਘ ਦਾ ਕਹਿਣਾ ਹੈ ਕਿ ਉਸਦਾ ਭਾਣਜਾ ਰਣਜੀਤ ਸਿੰਘ ਸਾਲ 2004 ਤੋਂ ਕਨੇਡਾ ‘ਚ ਰਹਿ ਰਿਹਾ ਸੀ। 31 ਦਸੰਬਰ ਨੂੰ ਉਸਦੇ ਛੋਟੇ ਭਰਾ ਦਾ ਵਿਆਹ ਸੀ। ਇਸ ਲਈ ਭਾਣਜਾ ਕੈਨੇਡਾ ਤੋਂ ਆਪਣੇ ਘਰ ਮੁਕਤਸਰ(ਪੰਜਾਬ) ਆਇਆ ਹੋਇਆ ਸੀ। ਸੋਮਵਾਰ ਨੂੰ ਉਹ ਕਰਨਾਲ ‘ਚ ਆਪਣੇ ਦੂਸਰੇ ਮਾਮੇ ਦੇ ਘਰ ਰੁਕਿਆ ਸੀ ਅਤੇ ਸਵੇਰੇ ਉਹ ਸਲਾਰੂ ਆ ਰਿਹਾ ਸੀ। ਸਲਾਰੂ ਪਿੰਡ ਦੇ ਕੋਲ ਪਹੁੰਚਦੇ ਹੀ ਕਿਸੇ ਅਣਪਛਾਤੀ ਗੱਡੀ ਨੇ ਸਾਈਡ ਮਾਰ ਦਿੱਤੀ ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦੀ ਦਰੱਖਤ ਨਾਲ ਜ਼ੋਰਦਾਰ ਟੱਕਰ ਹੋ ਗਈ। ਜਾਣਕਾਰੀ ਮੁਤਾਬਕ ਮ੍ਰਿਤਕ ਰਣਜੀਤ ਸਿੰਘ ਆਪਣੇ ਛੋਟੇ ਭਰਾ ਦੇ ਵਿਆਹ ‘ਤੇ ਆਇਆ ਹੋਇਆ ਸੀ ਅਤੇ ਉਸਨੇ 11 ਜਨਵਰੀ ਨੂੰ ਕੈਨੇਡਾ ਵਾਪਸ ਜਾਣਾ ਸੀ।

ਸਦਰ ਥਾਣਾ ਪੁਲਸ ਨੇ ਦੱਸਿਆ ਕਿ ਐੱਨ.ਆਰ.ਆਈ. ਰਣਜੀਤ ਸਿੰਘ ਸਕਾਰਪਿਓ ‘ਚ ਸਵਾਰ ਹੋ ਕੇ ਮਾਮੇ ਦੇ ਘਰ ਸਲਾਰੂ ਜਾ ਰਿਹਾ ਸੀ। ਮੰਗਲਵਾਰ ਸਵੇਰੇ ਕਿਸੇ ਅਣਪਛਾਤੇ ਵਾਹਨ ਨੇ ਉਸਦੀ ਗੱਡੀ ਨੂੰ ਸਾਈਡ ਮਾਰ ਦਿੱਤੀ, ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜ ਗਿਆ। ਅਣਪਛਾਤੇ ਵਾਹਨ ਖਿਲਾਫ ਕੇਸ ਦਰਜ ਕਰ ਲਿਆ ਹੈ, ਪੁਲਸ ਉਸਦੀ ਭਾਲ ਕਰ ਰਹੀ ਹੈ।