ਚੀਨ ‘ਚ ਠੰਡ ਕਾਰਨ 21 ਲੋਕਾਂ ਦੀ ਮੌਤ

ਬੀਜਿੰਗ— ਚੀਨ ‘ਚ ਭਾਰੀ ਬਰਫਬਾਰੀ ਦਾ ਕਹਿਰ ਅਜੇ ਵੀ ਜਾਰੀ ਹੈ, ਜਿਸ ਨਾਲ ਘਰਾਂ, ਖੇਤਾਂ ਤੇ ਬਿਜਲੀ ਸੁਵਿਧਾਵਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਪਿਛਲੇ ਇਕ ਹਫਤੇ ‘ਚ 21 ਲੋਕਾਂ ਦੀ ਮੌਤ ਹੋ ਗਈ ਹੈ ਤੇ ਲੱਖਾਂ ਲੋਕ ਇਸ ਨਾਲ ਪ੍ਰਭਾਵਿਤ ਹੋਏ ਹਨ।

ਚੀਨ ਦੇ ਰਾਸ਼ਟਰੀ ਰਾਹਤ ਕਮਿਸ਼ਨ ਨੇ ਕਿਹਾ ਕਿ ਸਭ ਤੋਂ ਜ਼ਿਆਦਾ ਜਿਆਂਗਸੂ, ਹੁਬੇਈਸ, ਹੁਨਾਨ, ਸ਼ਾਂਕਸੀ ਖੇਤਰ ਤੇ ਚੋਂਗਕਵੀਂਗ ਇਲਾਕਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਕ ਪੱਤਰਕਾਰ ਏਜੰਸੀ ਦੇ ਮੁਤਾਬਕ ਕਮਿਸ਼ਨ ਨੇ ਕਿਹਾ ਕਿ 3700 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ ਹੈ ਤੇ 14000 ਲੋਕਾਂ ਨੂੰ ਐਮਰਜੰਸੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ। ਬਰਫਬਾਰੀ ਕਾਰਨ 700 ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ ਤੇ 2800 ਘਰਾਂ ਨੂੰ ਮਾਮੂਲੀ ਨੁਕਸਾਨ ਪਹੁੰਚਿਆਂ ਹੈ।

ਬਰਫਬਾਰੀ ਕਾਰਨ 2 ਲੱਖ ਹੈਕਟੇਅਰ ਤੋਂ ਜ਼ਿਆਦਾ ਦੀ ਖੇਤੀ ਵਾਲੀ ਭੂਮੀ ਪ੍ਰਭਾਵਿਤ ਹੋਈ ਹੈ। ਇਸ ਤਰ੍ਹਾਂ ਨਾਲ ਚੀਨ ਨੂੰ 5.5 ਅਰਬ ਯੂਆਨ ਦਾ ਆਰਥਿਕ ਨੁਕਸਾਨ ਪਹੁੰਚਿਆਂ ਹੈ। ਐਤਵਾਰ ਰਾਤ ਦੀ ਬਰਫਬਾਰੀ ਤੋਂ ਬਾਅਦ ਚੀਨ ਦੇ ਕਈ ਐਕਸਪ੍ਰੈਸ ਵੇਅ ਬੰਦ ਕਰ ਦਿੱਤੇ ਗਏ ਤੇ ਆਵਾਜਾਈ ਨੂੰ ਕੰਟਰੋਲ ‘ਚ ਰੱਖਿਆ ਗਿਆ ਹੈ।