• Home »
  • Home »
  • ਸਾਊਦੀ ਦੇ ਪ੍ਰਿੰਸ ਨੇ ਖਰੀਦਿਆ ਦੁਨੀਆ ਦਾ ਸਭ ਤੋਂ ਮਹਿੰਗਾ ਘਰ (ਤਸਵੀਰਾਂ)

ਸਾਊਦੀ ਦੇ ਪ੍ਰਿੰਸ ਨੇ ਖਰੀਦਿਆ ਦੁਨੀਆ ਦਾ ਸਭ ਤੋਂ ਮਹਿੰਗਾ ਘਰ (ਤਸਵੀਰਾਂ)

ਰਿਆਦ (ਬਿਊਰੋ)— ਭ੍ਰਿਸ਼ਟਾਚਾਰ ਵਿਰੁੱਧ ਸਾਊਦੀ ਦੇ ਦਰਜਨਾਂ ਰਾਜਕੁਮਾਰਾਂ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਇਕ ਵਾਰੀ ਫਿਰ ਚਰਚਾ ਵਿਚ ਹਨ। ਇਕ ਅੰਗਰੇਜੀ ਅਖਬਾਰ ਮੁਤਾਬਕ ਪ੍ਰਿੰਸ ਨੇ ਪੈਰਿਸ ਦੇ ਸਭ ਤੋਂ ਮਹਿੰਗੇ ਪੈਲੇਸ Louis XIV ਨੂੰ ਖਰੀਦਿਆ ਹੈ। ਇਸ ਪੈਲਸ ਦੀ ਕੀਮਤ 225 ਮਿਲੀਅਨ ਪਾਊਂਡ ਦੱਸੀ ਜਾ ਰਹੀ ਹੈ।
ਸਾਊਦ ਪ੍ਰਿੰਸ ਨੇ ਇਸ ਘਰ ਨੂੰ ਫਰਾਂਸ ਦੇ ਇਕ ਨਾਗਰਿਕ ਚਤੇਊ ਲੁਈਸ 14ਵੇਂ ਤੋਂ ਖਰੀਦਿਆ ਹੈ। ਦੱਸਿਆ ਜਾ ਰਿਹਾ ਹੈ ਕਿ 57 ਏਕੜ ਏਰੀਆ ਵਿਚ ਫੈਲੇ ਇਸ ਆਲੀਸ਼ਾਨ ਘਰ ਵਿਚ ਸੋਨੇ ਦੇ ਖੰਭਾਂ ਵਾਲੇ ਫੁਹਾਰੇ ਲੱਗੇ ਹਨ। ਜਿਸ ਮੈਗਜੀਨ ਦੇ ਹਵਾਲੇ ਨਾਲ ਇਹ ਖਬਰ ਆਈ ਹੈ, ਉਸ ਨੂੰ ਅਮਰੀਕਾ ਦੀ ਖੁਫੀਆ ਏਜੰਸੀ ਸੀ. ਆਈ. ਦੀਆਂ ਗੁਪਤ ਸੂਚਨਾਵਾਂ ਦੇ ਆਧਾਰ ‘ਤੇ ਦੁਨੀਆ ਨੂੰ ਦੱਸਿਆ ਗਿਆ ਹੈ। ਕਿਉਂਕਿ ਮਾਮਲਾ ਖੁਫੀਆ ਏਜੰਸੀ ਨਾਲ ਸੰਬੰਧਿਤ ਹੈ ਇਸ ਲਈ ਇਸ ਸ਼ਾਨਦਾਰ ਘਰ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਗਿਆ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੁਨੀਆ ਦਾ ਸਭ ਤੋਂ ਮਹਿੰਗਾ ਘਰ ਖਰੀਦਣ ਵਾਲੇ ਇਹ ਉਹੀ ਪ੍ਰਿੰਸ ਹਨ, ਜੋ ਸਾਊਦੀ ਅਰਬ ਵਿਚ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾ ਰਹੇ ਹਨ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪ੍ਰਿੰਸ ਆਪਣ ਪਰਿਵਾਰ ਵਾਲਿਆਂ ਅਤੇ ਹੋਰ ਨੇਤਾਵਾਂ ਵਿਰੁੱਧ ਜਾਂਚ ਟੀਮ ਗਠਿਤ ਕਰ ਰਹੇ ਹਨ।