• Home »
  • Home »
  • ਪੂਰੇ ਪਰਿਵਾਰ ਨੇ ਜ਼ਹਿਰ ਪੀ ਕੇ ਕੀਤੀ ਆਤਮ-ਹੱਤਿਆ

ਪੂਰੇ ਪਰਿਵਾਰ ਨੇ ਜ਼ਹਿਰ ਪੀ ਕੇ ਕੀਤੀ ਆਤਮ-ਹੱਤਿਆ

ਉਦੇਪੁਰ— ਐਤਵਾਰ ਨੂੰ ਜਿਸ ਘਰ ‘ਚ ਤਿਉਹਾਰ ਦਾ ਮਾਹੌਲ ਸੀ, ਉਸੀ ਘਰ ਤੋਂ ਮੰਗਲਵਾਰ ਨੂੰ ਇੱਕਠੀਆਂ ਚਾਰ ਅਰਥੀਆਂ ਉਠਣ ਨਾਲ ਗੁਆਂਢੀਆਂ ਦਾ ਦਿਲ ਦਹਿਲਾ ਗਿਆ। ਇਕ ਹੀ ਪਰਿਵਾਰ ਦੇ ਚਾਰ ਮੈਬਰਾਂ ਦੀਆਂ ਲਾਸ਼ਾਂ ਦੇਖ ਕੇ ਲੋਕਾਂ ਦੀਆਂ ਅੱਖਾਂ ਭਰ ਆਈਆਂ। ਉਦੇਪੁਰ ਦੇ ਜੋਤੀ ਨਗਰ ‘ਚ ਇਕ ਹੀ ਪਰਿਵਾਰ ਦੇ ਚਾਰ ਲੋਕਾਂ ਦੇ ਪਾਣੀ ‘ਚ ਜ਼ਹਿਰ ਮਿਲਾ ਕੇ ਪੀ ਲਿਆ ਸੀ। ਘਟਨਾ ਨੂੰ ਲੈ ਕੇ ਕੋਈ ਵੀ ਵਿਸ਼ਵਾਸ ਨਹੀਂ ਕਰ ਪਾ ਰਿਹਾ ਹੈ ਕਿ ਸਾਦਗੀ ਅਤੇ ਸਾਧਾਰਾਣ ਸੁਭਾਅ ਵਾਲੇ ਵਿਨੋਦ ਸ਼ਰਮਾ ਦੇ ਪਰਿਵਾਰ ਨੇ ਆਖ਼ਰ ਅਜਿਹਾ ਕਦਮ ਕਿਸ ਤਰ੍ਹਾਂ ਚੁੱਕ ਲਿਆ। ਗੁਆਂਢੀਆਂ ਨੇ ਦੱਸਿਆ ਕਿ ਵਿਨੋਦ ਦੇ ਨਾਮ ਤੋਂ ਹੀ ਇਸ ਗਲੀ ਨੂੰ ਮਾਟਸਾਹਿਬ ਦੀ ਗਲੀ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਐਤਵਾਰ ਨੂੰ ਪੂਰੇ ਪਰਿਵਾਰ ਸਮੇਤ ਗੁਆਂਢੀਆਂ ਨੇ ਵਿਨੋਦ ਦੇ ਘਰ ਦੀ ਛੱਤ ‘ਤੇ ਕਰਵਾਚੌਥ ਮਨਾਇਆ ਸੀ ਅਤੇ ਵਿਨੋਦ ਨੇ ਸਭ ਨੂੰ ਕਥਾ ਸੁਣਾਈ ਸੀ। ਪਰਿਵਾਰ ‘ਚ ਸਭ ਠੀਕ ਸੀ। ਦੂਜੇ ਦਿਨ ਇਹ ਘਟਨਾ ਹੋ ਗਈ।