• Home »
  • Home »
  • ਰੂਸ ਦੇ ਬਾਜ਼ਾਰ ‘ਚ ਲੱਗੀ ਅੱਗ, 3000 ਲੋਕਾਂ ਨੂੰ ਬਚਾਇਆ ਗਿਆ

ਰੂਸ ਦੇ ਬਾਜ਼ਾਰ ‘ਚ ਲੱਗੀ ਅੱਗ, 3000 ਲੋਕਾਂ ਨੂੰ ਬਚਾਇਆ ਗਿਆ

ਮਾਸਕੋ,(ਬਿਊਰੋ)— ਰੂਸ ਦੇ ਮਾਸਕੋ ਦੇ ਸ਼ਾਪਿੰਗ ਸੈਂਟਰ ‘ਚ ਅੱਗ ਲੱਗਣ ਤੋਂ ਬਾਅਦ 3000 ਤੋਂ ਜ਼ਿਆਦਾ ਲੋਕਾਂ ਨੂੰ ਸੁੱਰਖਿਅਤ ਬਾਹਰ ਕੱਢਿਆ ਗਿਆ। ਖਬਰ ਮੁਤਾਬਕ ਇਹ ਅੱਗ ਮਾਸਕੋਂ ਦੇ ਸਿੰਡਿਕਾ ਬਾਜ਼ਾਰ ਦੇ ਬੇਸਮੈਂਟ ‘ਚ ਦੁਪਿਹਰ ਦੇ ਸਮੇਂ ਲੱਗੀ ਅਤੇ ਫਿਰ ਇਮਾਰਤ ਦੀ ਛੱਤ ਤੱਕ ਫੈਲ ਗਈ। ਰੂਸ ਦੇ ਐਮਰਜੈਂਸੀ ਵਿਭਾਗ ਮੁਤਾਬਕ ਛੱਤ 1000 ਵਰਗਮੀਟਰ ਖੇਤਰ ‘ਚ ਫੈਲਿਆ ਹੋਇਆ ਸੀ। ਇਸ ਸ਼ਾਪਿੰਗ ਸੈਂਟਰ ਦੀ ਪਾਰਕਿੰਗ ‘ਚ ਖੜੀਆਂ ਕਈ ਕਾਰਾਂ ‘ਚ ਵਿਸਫੋਟ ਹੋ ਗਿਆ। ਅੱਗ ‘ਚ 2 ਲੋਕ ਜ਼ਖਮੀ ਹੋ ਗਏ।