• Home »
  • Home »
  • ਅਮਰੀਕੀ ਸਫਾਰਤਖਾਨੇ ਨੂੰ ਯੇਰੂਸ਼ਲਮ ‘ਚ ਟਰਾਂਸਫਰ ਨਹੀਂ ਕਰਾਂਗੇ : ਟਰੰਪ

ਅਮਰੀਕੀ ਸਫਾਰਤਖਾਨੇ ਨੂੰ ਯੇਰੂਸ਼ਲਮ ‘ਚ ਟਰਾਂਸਫਰ ਨਹੀਂ ਕਰਾਂਗੇ : ਟਰੰਪ

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਜ਼ਰਾਇਲ ਫਲਸਤੀਨ ਸ਼ਾਂਤੀ ਸਮਝੌਤੇ ਨੂੰ ਜਦੋਂ ਤੱਕ ਅੱਗੇ ਨਹੀਂ ਵਧਾਇਆ ਜਾਂਦਾ ਉਦੋਂ ਤੱਕ ਉਹ ਅਮਰੀਕੀ ਸਫਾਰਤਖਾਨੇ ਨੂੰ ਯੇਰੂਸ਼ਲਮ ‘ਚ ਟਰਾਂਸਫਰ ਕਰਨ ਦੇ ਵਿਵਾਦਤ ਤਹੱਈਏ ‘ਤੇ ਅੱਗੇ ਨਹੀਂ ਵਧਣਗੇ। ਟਰੰਪ ਨੇ ਕਲ ਸਾਬਕਾ ਗਵਰਨਰ ਮਾਈਕ ਹਕਾਬੀ ਦੇ ਟੀ.ਵੀ. ਸ਼ੋਅ ‘ਤੇ ਦੋਹਾਂ ਧਿਰਾਂ ਵਿਚਾਲੇ ਕੀਤੀਆਂ ਜਾ ਰਹੀਆਂ ਸ਼ਾਂਤੀ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ ਕਿ ਸਫਾਰਤਖਾਨੇ ਨੂੰ ਯੇਰੂਸ਼ਲਮ ਟਰਾਂਸਫਰ ਕਰਨ ‘ਤੇ ਵਿਚਾਰ ਕਰਨ ਤੋਂ ਪਹਿਲਾਂ ਮੈਂ ਇਕ ਵਾਰ ਹੋਰ ਕੋਸ਼ਿਸ਼ ਕਰਨਾ ਚਾਹੁੰਦਾ ਹਾਂ। ਅਸੀਂ ਇਸ ‘ਤੇ ਛੇਤੀ ਫੈਸਲਾ ਲਵਾਂਗੇ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਸ਼ਾਂਤੀ ਲਈ ਕੋਸ਼ਿਸ਼ ਕਰਾਂਗੇ। ਫਿਲਹਾਲ ਹੋਰ ਦੇਸ਼ਾਂ ਦੇ ਸਫਾਰਤਖਾਨੇ ਇਜ਼ਰਾਇਲ ਦੀ ਵਪਾਰਕ ਰਾਜਧਾਨੀ ਤੇਲ ਅਵੀਵ ‘ਚ ਹੈ।