• Home »
  • Home »
  • ਬਰਤਾਨੀਆ ‘ਚ ਪਾਕਿਸਤਾਨੀ ਮੂਲ ਦੇ ਮੁਸਲਿਮ ਵਿਅਕਤੀ ‘ਤੇ ਔਰਤ ਨੇ ਕੀਤੀਆਂ ਨਸਲੀ ਟਿੱਪਣੀਆਂ

ਬਰਤਾਨੀਆ ‘ਚ ਪਾਕਿਸਤਾਨੀ ਮੂਲ ਦੇ ਮੁਸਲਿਮ ਵਿਅਕਤੀ ‘ਤੇ ਔਰਤ ਨੇ ਕੀਤੀਆਂ ਨਸਲੀ ਟਿੱਪਣੀਆਂ

ਲੰਡਨ— ਬਰਤਾਨੀਆ ‘ਚ 21 ਸਾਲ ਦੇ ਪਾਕਿਸਤਾਨੀ ਮੂਲ ਦੇ ਇਕ ਮੁਸਲਿਮ ਵਿਅਕਤੀ ਨੂੰ ਇਫਤਾਰ ਦੇ ਮੌਕੇ ਸੜਕ ‘ਤੇ ਚੱਲਦੇ ਸਮੇਂ ਇਕ ਔਰਤ ਵਲੋਂ ਕਥਿਤ ਨਸਲੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਮੀਡੀਆ ‘ਚ ਆਈਆਂ ਖਬਰਾਂ ‘ਚ ਕਿਹਾ ਗਿਆ ਹੈ ਕਿ ਔਰਤ ਸ਼ੁੱਕਰਵਾਰ ਨੂੰ ਇੰਗਲੈਂਡ ‘ਚ ਵੈਸਟ ਯਾਰਕਸ਼ਾਇਰ ਦੇ ਇਕ ਵੱਡੇ ਬਾਜ਼ਾਰ ‘ਚ ਬੈਠੀ ਸੀ ਤਦ ਉਸ ਨੇ ਮੁਸਲਿਮ ਵਿਅਕਤੀ ‘ਤੇ ਟਿੱਪਣੀਆਂ ਕੀਤੀਆਂ। ‘ਦਿ ਸਨ’ ਦੀ ਖਬਰ ਅਨੁਸਾਰ ਔਰਤ ਨੇ ਬਿਨਾਂ ਭੜਕਾਹਟ ਦੇ ਅਪਸ਼ਬਦ ਉਸ ਵੇਲੇ ਕਹੇ ਜਦੋਂ ਉਹ ਰਮਜ਼ਾਨ ਦਾ ਰੋਜ਼ਾ ਖੋਲ੍ਹ ਕੇ ਜਾ ਰਿਹਾ ਸੀ। ਪੀੜਤ ਨੇ ਆਪਣਾ ਫੋਨ ਕੱਢ ਕੇ ਮਹਿਲਾ ਦੀਆਂ ਟਿੱਪਣੀਆਂ ਰਿਕਾਰਡ ਕਰ ਲਈਆਂ।