• Home »
  • Home »
  • ਜੈਟ ਏਅਰਵੇਜ਼ ਜਹਾਜ਼ ‘ਚ ਪੈਦਾ ਹੋਇਆ ਬੱਚਾ ਜ਼ਿੰਦਗੀ ਭਰ ਕਰੇਗਾ ਮੁਫਤ ਹਵਾਈ ਯਾਤਰਾ

ਜੈਟ ਏਅਰਵੇਜ਼ ਜਹਾਜ਼ ‘ਚ ਪੈਦਾ ਹੋਇਆ ਬੱਚਾ ਜ਼ਿੰਦਗੀ ਭਰ ਕਰੇਗਾ ਮੁਫਤ ਹਵਾਈ ਯਾਤਰਾ

ਨਵੀਂ ਦਿੱਲੀ— ਜੈਟ ਏਅਰਵੇਜ਼ ਜਹਾਜ਼ ‘ਚ ਇਕ ਬੱਚੇ ਨੇ ਜਨਮ ਲਿਆ, ਜਿਸ ਤੋਂ ਬਾਅਦ ਜੈਟ ਏਅਰਵੇਜ਼ ਨੇ ਉਸ ਨੂੰ ਜ਼ਿੰਦਗੀ ਭਰ ਮੁਫਤ ਹਵਾਈ ਸਫਰ ਕਰਨ ਦਾ ਪਾਸ ਦਿੱਤਾ। ਜੈਟ ਏਅਰਵੇਜ਼ ਜਹਾਜ਼ 9 ਡਬਲਿਊ 569 ਦਮਾਮ ਤੋਂ ਕੋਚੀ ਵੱਲ ਜਾ ਰਿਹਾ ਸੀ। ਇਸ ਜਹਾਜ਼ ‘ਚ ਇਕ ਗਰਭਵਤੀ ਔਰਤ ਸਵਾਰ ਸੀ, ਜਿਸ ਨੂੰ ਅਚਾਨਕ ਤੇਜ਼ ਦਰਦ ਸ਼ੁਰੂ ਹੋ ਗਿਆ। ਇਸ ਜਹਾਜ਼ ‘ਚ ਕੁਲ 162 ਯਾਤਰੀ ਸਵਾਰ ਸਨ, ਜਿਨ੍ਹਾਂ ‘ਚ ਇਕ ਲੇਡੀ ਨਰਸ ਮੌਜੂਦ ਸੀ। ਜਿਸ ਦਾ ਨਾਂ ਵਿਲਸਨ ਹੈ। ਉਸ ਨੇ ਏਅਰਲਾਈਨ ਸਟਾਫ ਦੀ ਮਦਦ ਨਾਲ ਜਹਾਜ਼ ‘ਚ ਹੀ ਉਸ ਔਰਤ ਦੀ ਡਿਲਿਵਰੀ ਕੀਤੀ। ਪ੍ਰਸੂਤਾ ਨੇ ਜਹਾਜ਼ ‘ਚ ਹੀ ਇਕ ਬੇਟੇ ਨੂੰ ਜਨਮ ਦਿੱਤਾ।
ਜੈਟ ਏਅਰਵੇਜ਼ ਜਾਹਜ਼ ਨੂੰ ਮੁੰਬਈ ਵੱਲ ਮੋੜ ਦਿੱਤਾ ਗਿਆ ਅਤੇ ਜਹਾਜ਼ ਦੇ ਉਤਰਦੇ ਹੀ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਬਾਅਦ ‘ਚ ਜੈਟ ਏਅਰਵੇਜ਼ ਨੇ ਮੁੰਬਈ ਤੋਂ ਕੋਚੀ ਲਈ ਉਡਾਣ ਭਰੀ ਜੋ ਕਿ 90 ਮਿੰਟ ਦੀ ਦੇਰੀ ਨਾਲ ਪਹੁੰਚੀ। ਏਅਰਲਾਈਨ ਨੇ ਆਪਣੇ ਬਿਆਨ ‘ਚ ਕਿਹਾ ਕਿ ਇਹ ਪਹਿਲਾ ਬੱਚਾ ਹੈ ਜਿਸ ਨੇ ਜਹਾਜ਼ ‘ਚ ਜਨਮ ਲਿਆ ਹੈ ਅਤੇ ਉਹ ਇਸ ਬੱਚੇ ਨੂੰ ਇਹ ਖਾਸ ਪੇਸ਼ਕਸ਼ ਦੇ ਕੇ ਕਾਫੀ ਖੁਸ਼ ਹਨ।