• Home »
  • Home »
  • ਰਾਸ਼ਟਰਪਤੀ ਚੋਣਾਂ: ਨਾਇਡੂ ਨੇ ਕੀਤੀ ਪਾਸਵਾਨ ਨਾਲ ਮੁਲਾਕਾਤ

ਰਾਸ਼ਟਰਪਤੀ ਚੋਣਾਂ: ਨਾਇਡੂ ਨੇ ਕੀਤੀ ਪਾਸਵਾਨ ਨਾਲ ਮੁਲਾਕਾਤ

ਨਵੀਂ ਦਿੱਲੀ— ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਐਮ.ਵੈਂਕੇਯਾ ਨਾਇਡੂ ਨੇ ਕੇਂਦਰੀ ਮੰਤਰੀ ਅਤੇ ਲੋਕ ਜਨਸ਼ਕਤੀ ਪਾਰਟੀ ਦੇ ਪ੍ਰਮੁੱਖ ਰਾਮ ਵਿਲਾਸ ਪਾਸਵਾਨ ਨਾਲ ਮੁਲਾਕਾਤ ਕੀਤੀ। ਸੂਤਰਾਂ ਨੇ ਦੱਸਿਆ ਕਿ ਦੋਨੋਂ ਨੇਤਾਵਾਂ ਨੇ ਰਾਸ਼ਟਰੀ ਅਹੁੱਦੇ ਦੀਆਂ ਚੋਣਾਂ ਦੇ ਸੰਬੰਧ ‘ਚ ਚਰਚਾ ਕੀਤੀ। ਪਾਸਵਾਨ ਦਿਲ ਦੇ ਰੋਗ ਦੇ ਇਲਾਜ ਬਾਅਦ ਲੰਡਨ ਤੋਂ ਆਏ ਹਨ। ਉਹ ਸੀਨੇ ‘ਚ ਤਕਲੀਫ ਦੀ ਸ਼ਿਕਾਇਤ ਦੇ ਬਾਅਦ ਆਪਰੇਸ਼ਨ ਕਰਵਾਉਣ ਲਈ ਇੰਗਲੈਂਡ ਗਏ ਸੀ। 1 ਜੂਨ ਨੂੰ ਉਨ੍ਹਾਂ ਦੇ ਦਿਲ ਦਾ ਆਪਰੇਸ਼ਨ ਕੀਤਾ ਗਿਆ ਸੀ।
ਭਾਰਤੀ ਜਨਤਾ ਪਾਰਟੀ ਨੇ ਰਾਸ਼ਟਰਪਤੀ ਅਹੁੱਦੇ ਦੇ ਉਮੀਦਵਾਰ ‘ਤੇ ਆਮ ਸਹਿਮਤੀ ਬਣਾਉਣ ਲਈ ਕੇਂਦਰੀ ਮੰਤਰੀ ਰਾਜਨਾਥ ਸਿੰਘ, ਅਰੁਣ ਜੇਤਲੀ ਅਤੇ ਨਾਇਡੂ ਦੀ ਇਕ ਸਮਿਤੀ ਦਾ ਗਠਨ ਕੀਤਾ ਹੈ। ਇਹ ਨੇਤਾ ਦੇਸ਼ ਭਰ ‘ਚ ਸਾਰੇ ਰਾਜਨੀਤਿਕ ਦਲਾਂ ਦੇ ਨੇਤਾਵਾਂ ਨਾਲ ਮਿਲ ਰਹੇ ਹਨ। ਰਾਸ਼ਟਰਪਤੀ ਅਹੁੱਦੇ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ 28 ਜੂਨ ਤੱਕ ਭਰੇ ਜਾਣੇ ਹਨ ਅਤੇ 29 ਜੂਨ ਨੂੰ ਇਨ੍ਹਾਂ ਦੀ ਜਾਂਚ ਹੋਵੇਗੀ। ਇਸ ਦੇ ਲਈ 17 ਜੁਲਾਈ ਨੂੰ ਮਤਦਾਨ ਹੋਣਾ ਹੈ। ਮੁਲਾਕਾਤ ਦੇ ਬਾਅਦ ਨਾਇਡੂ ਨੇ ਕਿਹਾ ਕਿ ਰਾਸ਼ਟਰਪਤੀ ਅਹੁੱਦੇ ਦੀਆਂ ਚੋਣਾਂ ‘ਚ ਰਾਸ਼ਟਰੀ ਜਨਤਾਂਤ੍ਰਿਕ ਗਠਜੋੜ ਦੇ ਉਮੀਦਵਾਰ ਦੀ ਘੋਸ਼ਣਾ 23 ਜੂਨ ਤੋਂ ਪਹਿਲੇ ਕਰ ਦਿੱਤੀ ਜਾਵੇਗੀ।