• Home »
  • Home »
  • ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੋਇਆ ਕਰਜ਼ਾਈ, 20 ਅਰਬ ਦਾ ਹੈ ਕਰਜ਼ਾ

ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਰਾਸ਼ਟਰਪਤੀ ਹੋਇਆ ਕਰਜ਼ਾਈ, 20 ਅਰਬ ਦਾ ਹੈ ਕਰਜ਼ਾ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 20 ਅਰਬ ਰੁਪਏ (31.56 ਕਰੋੜ ਡਾਲਰ) ਤੋਂ ਜ਼ਿਆਦਾ ਦੇ ਕਰਜ਼ਾਈ ਹਨ। ਇਹ ਖੁਲਾਸਾ ਅਮਰੀਕੀ ਸਰਕਾਰ ਦੇ ਐਥਿਕਸ ਦਫਤਰ ਵਲੋਂ ਜਾਰੀ ਵਿੱਤੀ ਰਿਪੋਰਟ ‘ਚ ਕੀਤਾ ਗਿਆ। ਰਿਪੋਰਟ ਦੱਸਦੀ ਹੈ ਕਿ ਡੋਨਾਲਡ ਟਰੰਪ ‘ਤੇ ਜਰਮਨੀ, ਅਮਰੀਕਾ ਅਤੇ ਹੋਰ ਉਧਾਰਦਾਤਾਵਾਂ ਦਾ 20 ਅਰਬ ਰੁਪਏ (31.56 ਕਰੋੜ ਡਾਲਰ) ਤੋਂ ਜ਼ਿਆਦਾ ਦਾ ਕਰਜ਼ਾ ਹੈ। ਇਹ ਕਰਜ਼ਾ ਸਾਲ 2017 ਦੇ ਮੱਧ ਕਾਲ ਦੌਰਾਨ ਦਾ ਹੈ। ਡੋਨਾਲਡ ਟਰੰਪ ਨੂੰ ਵ੍ਹਾਈਟ ਹਾਊਸ ਦੇ ਨੇੜਲੇ ਖੋਲ੍ਹੇ ਗਏ ਆਪਣੇ ਨਵੇਂ ਵਾਸ਼ਿੰਗਟਨ ਹੋਟਲ ਤੋਂ ਤਕਰੀਬਨ ਦੋ ਕਰੋੜ ਜ਼ਿਆਦਾ ਵਿੰਟਰ ਵ੍ਹਾਈਟ ਹਾਊਸ ਦੇ ਨਾਂ ਨਾਲ ਮਸ਼ਹੂਰ ਫਲੋਰੀਡਾ ਸਥਿਤ ਮਾਰ-ਏ-ਲਾਗੋ ਰੈਸਟੋਰੈਂਟ ਦੇ ਮੁਨਾਫੇ ‘ਚ ਵੀ ਵਾਧਾ ਹੋਇਆ ਹੈ। ਸਾਲ 2016 ਅਤੇ 2017 ਦੀ ਸ਼ੁਰੂਆਤ ‘ਚ ਟਰੰਪ ਦੀ ਆਮਦਨ ਘੱਟੋ-ਘੱਟ 59.4 ਕਰੋੜ ਡਾਲਰ ਰਹੀ। ਟਰੰਪ ਨੂੰ ਸਭ ਤੋਂ ਜ਼ਿਆਦਾ 11.59 ਕਰੋੜ ਡਾਲਰ ਦਾ ਫਾਇਦਾ ਮਿਆਮੀ ਸਥਿਤ ਟਰੰਪ ਨੈਸ਼ਨਲ ਡੋਰਾਲ ਗੋਲਫ ਰਿਜ਼ਾਰਟ ਤੋਂ ਹੋਇਆ। ਹਾਲਾਂਕਿ ਪਿਛਲੀ ਵਾਰ ਇਸ ਤੋਂ 13.2 ਕਰੋੜ ਡਾਲਰ ਦਾ ਫਾਇਦਾ ਹੋਇਆ ਸੀ।
ਟਰੰਪ ਦੀ ਪ੍ਰਾਪਰਟੀ 1.4 ਅਰਬ ਡਾਲਰ
98 ਪੇਜ ਦੀ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਦੁਨੀਆ ਦੇ ਸਫਲ ਕਾਰੋਬਾਰੀਆਂ ‘ਚ ਸ਼ੁਮਾਰ ਡੋਨਾਲਡ ਟਰੰਪ ਦੀ ਜਾਇਦਾਦ 1.4 ਅਰਬ ਡਾਲਰ ਹੈ। ਐਥਿਕਸ ਦਫਤਰ ਦੀ ਵੈੱਬਸਾਈਟ ‘ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਡੋਨਾਲਡ ਟਰੰਪ ‘ਤੇ ਡਿਊਸ਼ ਬੈਂਕ ਟਰੱਸਟ ਕੰਪਨੀ ਅਮਰੀਕਾਜ਼ ਦੀ ਘੱਟੋ-ਘੱਟ 13 ਕਰੋੜ ਡਾਲਰ ਦੀ ਦੇਣਦਾਰੀ ਹੈ। ਇਹ ਕੰਪਨੀ ਜਰਮਨੀ ਦੀ ਡਿਊਸ਼ ਬੈਂਕ ਏਜੀ ਦੀ ਯੂਨਿਟ ਹੈ। ਇਸ ਤੋਂ ਇਲਾਵਾ ਟਰੰਪ ‘ਤੇ ਲੈਡਰ ਕੈਪੀਟਲ ਕੋਰਪ ਦੀ ਘੱਟੋ-ਘੱਟ 11 ਕਰੋੜ ਡਾਲਰ ਦੀ ਦੇਣਦਾਰੀ ਹੈ।