• Home »
  • Home »
  • ਭਾਰਤ ਦੀ ਐੱਨ. ਐੱਸ. ਜੀ. ਦਾਅਵੇਦਾਰੀ ਨੂੰ ਲੈ ਕੇ ਪੱਖ ‘ਚ ਕੋਈ ਬਦਲਾਅ ਨਹੀਂ : ਚੀਨ

ਭਾਰਤ ਦੀ ਐੱਨ. ਐੱਸ. ਜੀ. ਦਾਅਵੇਦਾਰੀ ਨੂੰ ਲੈ ਕੇ ਪੱਖ ‘ਚ ਕੋਈ ਬਦਲਾਅ ਨਹੀਂ : ਚੀਨ

ਬੀਜ਼ਿੰਗ — ਚੀਨ ਨੇ ਸ਼ੁੱਕਰਵਾਰ ਨੂੰ ਪ੍ਰਮਾਣੂੰ ਅਪ੍ਰਸਾਰ ਸੰਧੀ (ਐੱਨ. ਪੀ. ਟੀ.) ‘ਤੇ ਹਸਤਾਖਰ ਨਾ ਕਰਨ ਵਾਲੇ ਦੇਸ਼ਾਂ ਦੇ ਪ੍ਰਮਾਣੂੰ ਸਪਲਾਇਰ ਗਰੁੱਪ (ਐੱਨ. ਐੱਸ. ਜੀ.) ‘ਚ ਪ੍ਰਵੇਸ਼ ਨੂੰ ਲੈ ਕੇ ਉਸ ਦੇ ਪੱਖ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਚੀਨ ਦੇ ਇਸ ਬਿਆਨ ਨਾਲ ਭਾਰਤ ਦੇ 48 ਮੈਂਬਰੀ ਐੱਨ. ਐੱਸ. ਜੀ. ‘ਚ ਸਮੂਹ ਦੀ ਅਗਲੀ ਹਫਤੇ ਹੋਣ ਵਾਲੀ ਬੈਠਕ ‘ਚ ਪ੍ਰਵੇਸ਼ ਦੀ ਸੰਭਾਵਨਾ ਨੂੰ ਧੱਕਾ ਪਹੁੰਚਾਇਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਲੂ-ਕਾਂਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ”ਪ੍ਰਮਾਣੂੰ ਸਪਲਾਇਰ ਗਰੁੱਪ (ਐੱਨ. ਐੱਸ. ਜੀ.) ਦੇ ਮੁੱਦੇ ‘ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਐੱਨ. ਐੱਸ. ਜੀ. ‘ਚ ਨਵੇਂ ਮੈਂਬਰਾਂ ਦੇ ਪ੍ਰਵੇਸ਼ ‘ਤੇ ਚੀਨ ਦੇ ਪੱਖ ‘ਚ ਕੋਈ ਬਦਲਾਅ ਨਹੀਂ ਹੋਇਆ ਹੈ। ਲੂ ਨੇ ਇਹ ਟਿੱਪਣੀ ਉਨ੍ਹਾਂ ਖਬਰਾਂ ਨੂੰ ਲੈ ਕੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦੇ ਹੋਏ ਕੀਤੀ ਕਿ ਰੂਸੀ ਰਾਸ਼ਟਰਪਤੀ ਵਲਾਮੀਦੀਰ ਪੁਤਿਨ ਨੇ ਹਾਲ ਹੀ ‘ਚ ਅਸਤਾਨਾ ‘ਚ ਹੋਈ ਸੰਘਾਈ ਸਹਿਯੋਗ ਸੰਗਠਨ (ਐੱਸ. ਸੀ. ਓ.) ਸੰਮੇਲਨ ਤੋਂ ਬਾਅਦ ਚੀਨ ਦੇ ਰਾਸ਼ਟਰਪਤੀ ਚਿਨਫਿੰਗ ਨਾਲ ਬੋਈ ਬੈਠਕ ‘ਚ ਐੱਨ. ਐੱਸ. ਜੀ. ‘ਚ ਭਾਰਤ ਦੇ ਪ੍ਰਵੇਸ਼ ਦਾ ਮੁੱਦਾ ਚੁੱਕਿਆ ਸੀ। ਖਬਰਾਂ ਮੁਤਾਬਕ ਐੱਨ. ਐੱਸ. ਜੀ. ਦੀ ਬੈਠਕ ਅਗਲੇ ਹਫਤੇ ਸਵਿਟਜ਼ਰਲੈਂਡ ਦੀ ਰਾਜਧਾਨੀ ਬਰਨ ‘ਚ ਹੋਈ ਹੈ। ਇਹ ਮੁੱਦਾ ਭਾਰਤ ਅਤੇ ਚੀਨ ਨਾਲ ਦੋ-ਪੱਖੀ ਬੈਠਕ ‘ਚ ਇਕ ਪ੍ਰਮੁੱਖ ਮੁੱਦਾ ਬਣ ਗਿਆ ਹੈ। ਪ੍ਰਮਾਣੂੰ ਵਪਾਰ ਕੰਟਰੋਲ ਕਰਨ ਵਾਲੇ ਸਮੂਹ (ਐੱਨ. ਐੱਸ. ਜੀ.) ‘ਚ ਪ੍ਰਵੇਸ਼ ਲਈ ਭਾਰਤ ਦੀ ਅਰਜ਼ੀ ਤੋਂ ਬਾਅਦ ਚੀਨ ਦੇ ਸਹਿਯੋਗੀ ਪਾਕਿਸਤਾਨ ਨੇ ਵੀ ਚੀਨ ਦੇ ਮੌਨ ਸਮਰਥਨ ਨਾਲ ਅਰਜ਼ੀ ਦੇ ਦਿੱਤੀ ਸੀ। ਭਾਰਤ ਨੂੰ ਅਮਰੀਕਾ ਅਤੇ ਕਈ ਪੱਛਮੀ ਦੇਸ਼ਾਂ ਦਾ ਸਮਰਥਨ ਹਾਸਲ ਹੈ। ਭਾਰਤ ਨੇ ਇਸ ਦੇ ਨਾਲ ਹੀ ਸਮੂਹ ਦੇ ਜ਼ਿਆਦਾਤਰ ਮੈਂਬਰਾਂ ਦਾ ਸਮਰਥਨ ਹਾਸਲ ਕਰ ਲਿਆ ਹੈ। ਚੀਨ ਆਪਣੇ ਇਸ ਪੱਖ ‘ਤੇ ਅੜਿਆ ਹੋਇਆ ਹੈ ਕਿ ਸਮੂਹ ਦੇ ਨਵੇਂ ਮੈਂਬਰਾਂ ਨੂੰ ਐੱਨ. ਪੀ. ਟੀ. ਤੇ ਹਸਤਾਖਰ ਕਰਨੇ ਚਾਹੀਦੇ ਹਨ। ਚੀਨ ਨੇ ਅਜਿਹਾ ਕਰਕੇ ਸਮੂਹ ‘ਚ ਭਾਰਤ ਦਾ ਪ੍ਰਵੇਸ਼ ਮੁਸ਼ਕਿਲ ਕਰ ਦਿੱਤਾ ਹੈ। ਕਿਉਂਕਿ ਸਮੂਹ ਆਮ ਸਹਿਮਤੀ ਦੇ ਅਸੂਲਾਂ ਨਾਲ ਨਿਰਦੇਸ਼ਿਤ ਹੁੰਦਾ ਹੈ। ਭਾਰਤ ਨੇ ਐੱਨ. ਪੀ. ਟੀ. ‘ਤੇ ਹਸਤਾਖਰ ਨਹੀਂ ਕੀਤੇ ਹਨ।